Public App Logo
Profile Picture

Fazilka Samachar

@fazilkasamachar
9690Followers
17Following
ਭਾਰਤੀਆ ਜਨਤਾ ਪਾਰਟੀ ਦਾ ਭੂਪ ਰਾਮ ਸੋਨੀ ਅਤੇ ਉਸ ਦੇ ਪਰਿਵਾਰ ਨਾਲ ਕੋਈ ਵੀ ਸਬੰਧ ਨਹੀ ਹੈ ਅਤੇ ਨਾ ਹੀ ਉਹ ਭਾਰਤੀਆ ਜਨਤਾ ਪਾਰਟੀ ਪਰਿਵਾਰ ਦਾ ਮੈਂਬਰ ਹੈ।
ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਤੋਂ ਦਿੱਤਾ ਅਸਤੀਫਾ
ਅੰਤਰਰਾਸ਼ਟਰੀ ਨਸ਼ਾ ਤਸਕਰੀ ਖਿਲਾਫ਼ ਫਾਜ਼ਿਲਕਾ ਪੁਲਿਸ ਦੀ ਇੱਕ ਹੋਰ ਵੱਡੀ ਕਾਰਵਾਈ
ਅੰਤਰਰਾਸ਼ਟਰੀ ਨਸ਼ਾ ਤਸਕਰੀ ਖਿਲਾਫ਼ ਫਾਜ਼ਿਲਕਾ ਪੁਲਿਸ ਦੀ ਇੱਕ ਹੋਰ ਵੱਡੀ ਕਾਰਵਾਈ 

CIA ਫਾਜ਼ਿਲਕਾ ਦੀ ਟੀਮ ਵੱਲੋਂ 03 ਨਸ਼ਾ ਤਸਕਰ 04 ਕਿਲੋ ਹੈਰੋਇਨ ਸਮੇਤ ਕਾਬੂ 

ਫਾਜ਼ਿਲਕਾ, 29 ਸਤੰਬਰ (ਸੋਨੂੰ ਵਰਮਾ): ਨਸ਼ਾ ਤਸਕਰੀ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਙਜ਼ਂ ਫਾਜ਼ਿਲਕਾ ਦੀ ਟੀਮ ਵੱਲੋਂ 03 ਵਿਅਕਤੀਆਂ ਨੂੰ 04 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।
• ਮਿਤੀ 29 ਸਤੰਬਰ 2026 ਨੂੰ ਇੰਸਪੈਕਟਰ ਸੁਨੀਲ ਕੁਮਾਰ, ਇੰਚਾਰਜ ਸੀ.ਆਈ.ਏ ਫਾਜ਼ਿਲਕਾ ਦੀ ਅਗਵਾਈ ਹੇਠ ਏ.ਐਸ.ਆਈ ਰਣਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਥਾਣਾ ਸਦਰ ਜਲਾਲਾਬਾਦ ਦੇ ਏਰੀਏ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ।
• ਇਸ ਦੌਰਾਨ ਪੁਲਿਸ ਪਾਰਟੀ ਜਦੋਂ ਪਿੰਡ ਜੱਲਾ ਲੱਖੇ ਕੇ ਹਿਠਾੜ (ਧੁਨਕੀਆਂ) ਤੋਂ ਅੱਗੇ ਢਾਣੀ ਬਚਨ ਸਿੰਘ ਤੋਂ ਭਾਰਤ—ਪਾਕਿਸਤਾਨ ਸਰਹੱਦ ਵੱਲ ਜਾਂਦੇ ਕੱਚੇ ਰਸਤੇ ਦੇ ਟੀ—ਪੁਆਇੰਟ ਨੇੜੇ ਪੁੱਜੀ ਤਾਂ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਕੋਲ ਤਿੰਨ ਵਿਅਕਤੀ ਸ਼ੱਕੀ ਹਾਲਤ ਵਿੱਚ ਫਿਰਦੇ ਦਿਖਾਈ ਦਿੱਤੇ, ਜਿਹਨਾਂ ਵਿੱਚੋਂ ਇੱਕ ਵਿਅਕਤੀ ਨੇ ਹੱਥਾਂ ਵਿੱਚ ਪਲਾਸਟਿਕ ਦਾ ਗੱਟਾ ਪਕੜਿਆ ਹੋਇਆ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰ ਵਾਲੇ ਕਮਰੇ ਦੀ ਆੜ ਵਿੱਚ ਛੁਪਣ ਦੀ ਕੋਸ਼ਿਸ਼ ਕਰਨ ਲੱਗੇ।
• ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ ’ਤੇ ਉਹਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੰਜੀਵ ਸਿੰਘ ਉਰਫ਼ ਸੰਜੂ ਪੁੱਤਰ ਕਰਨੈਲ ਸਿੰਘ, ਧੀਰਜਪਾਲ ਉਰਫ਼ ਧੀਰਜ ਪੁੱਤਰ ਦਰਸ਼ਨ ਸਿੰਘ ਅਤੇ ਮਨਦੀਪ ਸਿੰਘ ਉਰਫ਼ ਦੀਪੀ ਪੁੱਤਰ ਹਰਮੇਸ਼ ਸਿੰਘ, ਵਾਸੀਆਨ ਜੱਲਾ ਲੱਖੇ ਕੇ ਹਿਠਾੜ, ਥਾਣਾ ਸਦਰ ਜਲਾਲਾਬਾਦ ਵਜੋਂ ਹੋਈ। ਇਹਨਾਂ ਵਿਅਕਤੀਆਂ ਪਾਸ ਕੋਈ ਨਸ਼ੀਲੀ ਚੀਜ ਹੋਣ ਦਾ ਸ਼ੱਕ ਜਾਹਰ ਹੋਣ ਤੇ ਮੌਕਾ ਪਰ ਸ੍ਰੀ ਲਵਦੀਪ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਬ ਡਵੀਜਨ ਜਲਾਲਾਬਾਦ ਨੂੰ ਮੌਕਾ ਪਰ ਬੁਲਾ ਕੇ ਪੁਲਿਸ ਪਾਰਟੀ ਵੱਲੋਂ ਉਹਨਾਂ ਪਾਸ ਮੌਜੂਦ ਗੱਟੇ ਦੀ ਤਲਾਸ਼ੀ ਕੀਤੀ ਗਈ। ਜਿਸ ਵਿੱਚੋਂ 04 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।
• ਇਸ ਸਬੰਧੀ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 203 ਮਿਤੀ 29—09—2026, ਜੁਰਮ 21ਸੀ,23,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਲਾਲਾਬਾਦ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

• ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤਸਕਰਾਂ ਵੱਲੋਂ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਇਸ ਤੋਂ ਪਹਿਲਾਂ ਇਹ ਤਸਕਰ ਫਿਰੋਜਪੁਰ ਦੇ ਕੁੱਲਗੜ੍ਹੀ ਦੇ ਇੱਕ ਤਸਕਰ ਰਾਹੀਂ ਨਸ਼ਾ ਤਸਕਰੀ ਕਰਦੇ ਸਨ, ਜੋ ਪਿਛਲੇ ਦਿਨੀਂ ਫਿਰੋਜਪੁਰ ਪੁਲਿਸ ਵੱਲੋਂ ਪਕੜੇ ਜਾਣ ਤੇ ਜੇਲ੍ਹ ਚਲਾ ਗਿਆ। ਜਿਸਤੋਂ ਬਾਅਦ ਇਹਨਾਂ ਨੇ ਖੁਦ ਪਾਕਿਸਤਾਨ ਦੇ ਕਿਸੇ ਤਸਕਰ ਨਾਲ ਸੰਪਰਕ ਕਰਕੇ ਇਹ ਹੈਰੋਇਨ ਦੀ ਖੇਪ ਮੰਗਵਾਈ ਹੈ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। 

ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ, ਤਫਤੀਸ਼ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸਨੂੰ ਵੀ ਮੁਕੱਦਮਾ ਵਿੱਚ ਨਾਮਜਦ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। 

ਮੁਕੱਦਮਾ ਨੰਬਰ 203 ਮਿਤੀ 29—09—2026, ਜੁਰਮ 21ਸੀ,23,29/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਦਰ ਜਲਾਲਾਬਾਦ

ਬਰਖਿਲਾਫ:—
1 ਸੰਜੀਵ ਸਿੰਘ ਉਰਫ਼ ਸੰਜੂ ਪੁੱਤਰ ਕਰਨੈਲ ਸਿੰਘ, ਵਾਸੀ ਜੱਲਾ ਲੱਖੇ ਕੇ ਹਿਠਾੜ (ਉਮਰ ਕਰੀਬ 25 ਸਾਲ)
2 ਧੀਰਜਪਾਲ ਉਰਫ਼ ਧੀਰਜ ਪੁੱਤਰ ਦਰਸ਼ਨ ਸਿੰਘ, ਵਾਸੀ ਜੱਲਾ ਲੱਖੇ ਕੇ ਹਿਠਾੜ (ਉਮਰ ਕਰੀਬ 22 ਸਾਲ)
3 ਮਨਦੀਪ ਸਿੰਘ ਉਰਫ ਦੀਪੀ ਪੁੱਤਰ ਹਰਮੇਸ਼ ਸਿੰਘ, ਵਾਸੀ ਜੱਲਾ ਲੱਖੇ ਕੇ ਹਿਠਾੜ (ਉਮਰ ਕਰੀਬ 19 ਸਾਲ)

ਬ੍ਰਾਮਦਗੀ:— 04 ਕਿਲੋਗ੍ਰਾਮ ਹੈਰੋਇਨ
वार्ड नंबर 7 में डोर टू डोर अभियान जारी
फाजिल्का की राधा स्वामी कॉलोनी गली नंबर 4 किराये के लिए फॉस्ट फ्लोर खाली है । किराये  पर लेने के लिए संपर्क करे 070091 13505
भाजपा से भाजपा नेता अशोक जैरथ के नेतृत्व में जालंधर रैली मेंं शामिल हुए सैकड़ों भाजपा कार्यकर्ता 

फाजिल्का,30 सितंबर(सोनू वर्मा):: जालंधर में संपन्न भाजपा के चाणक्य एवं गृहमंत्री अमित शाह की रैली में भाग लेने के लिए भाजपा नेताओं व कार्यकर्ताओं में भारी उत्साह देखने को मिला। फाजिल्का से वरिष्ठ भाजपा नेता अशोक जैरथ के नेतृत्व में नगर कौंसिल के भाजपाई पार्षद व अन्य कार्यकर्ता पूरे जोशोखरोश और जयकारे लगाते हुए रवाना हुए और जालंधर रैली में शामिल हुए।
भाजपा नेता अशोक जैरथ ने बताया कि आज दोपहर 12 बजे जालंधर के जीटी रोड पर परागपुर में लिली रिजार्ट में संपन्न रैली की तैयारियां फाजिल्का में लंबे समय से की जा रही थीं और आज सैकड़ों कार्यकर्ता अपने निजी वाहनों के साथ साथ संयुक्त रूप से बसों में रवाना हुए और उन्होंने पूरे रास्ते कार्यकर्ताओं को नशे के खिलाफ छेड़े निर्णायक युद्ध में योगदान देने के लिए प्रेरित किया। श्री जैरथ ने कहा कि हमारे नेताओं और कार्यकर्ताओं का उत्साह देखते ही बन रहा है और केंद्रीय गृहमंत्री अमित शाह की ये रैली पंजाब में चल रही भाजपा की नशामुक्त पंजाब यात्रा में नशे पर वार की कड़ी में एक अहम रैली साबित हुई है। रैली में अशोक जैरथ के साथ नगर कौंसिल के वरिष्ठ उपाध्यक्ष भगवा दास, पार्षद रमेश कटारिया, पूर्ण चंद्र जसूजा, बलवीर सिंह, नरेंद्र प्रणामी, टोनी नरूला, अशोक नागवंशी, देसराज उपनेजा, सुभाष चंद्र, डा. रमेश, हनी बहल, राकेश सुखीजा, अनिल कुमार व अन्य कार्यकर्ता बसों के जरिए जालंधर पहुंचे।
Sale For 2 Plot 
Size 20×48
Near Bangla Mukhi Mandir Cant Road Fazilka
Sale For 2 Plot
Size 20×48
Cant Road Fazilka
7009113505,8837790717
मकान बिकाऊ है 
30×35 
खरीद करने के लिए संपर्क करें:-700113505
कृपया ध्यान दे यह फोटो Ai है
ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਸਰਕਾਰੀ ਹਸਪਤਾਲ ਵਿਚ ਪਹੁੰਚ ਕੇ ਦਿੱਤੀ ਅਹਿਮ ਜਾਣਕਾਤੀ। 

ਹੁਣ ਸਰਕਾਰੀ ਹਸਪਤਾਲ ਵਿਚ ਹਰਟ ਅਟੈਕ ਦੇ ਮਰੀਜ਼ਾਂ ਲਈ 50 ਹਜ਼ਾਰ ਵਾਲਾ ਟੀਕਾ ਬਿਲਕੁਲ ਮੁਫ਼ਤ।

ਸਰਕਾਰੀ ਹਸਪਤਾਲ ਵਿਚ ਡਾਕਟਰਾਂ ਨੇ ਹੁਣ ਤੱਕ ਹਰਟ ਅਟੈਕ ਦੇ 100 ਤੋਂ ਵੱਧ ਮਰੀਜ਼ਾਂ ਦੀ ਬਚਾਈ ਜਾਨ।

 <nis:link nis:type=tag nis:id=govthospitafazilka nis:value=GovtHospitaFazilka nis:enabled=true nis:link/> <nis:link nis:type=tag nis:id=mlafazilka nis:value=MLAFAZILKA nis:enabled=true nis:link/>
युवा पत्रकार मोहित गिल्होत्रा के जन्मदिन पर जुटे पत्रकार ;उद्योगपति  राजीव कालड़ा को भी दी शुभकामनाएं

पत्रकारों का उत्साहवर्धन करना और उनके साथ खड़े रहना फाजिल्का प्रेस क्लब की सकारात्मक सोच का हिस्सा है-भाई दविंदरपाल सिंह 

लक्की ठठई  बोले ;पत्रकारों की मेहनत, लगन और जमीनी स्तर पर सक्रियता पत्रकारिता को मजबूती प्रदान करती है
 

फाजिल्का,30 सितंबर(सोनू वर्मा): फाजिल्का प्रेस क्लब की ओर से युवा पत्रकार मोहित गिल्होत्रा का जन्मदिन क्लब के प्रधान दविंदर पाल सिंह के कार्यालय में उत्साह  के साथ मनाया गया। इस अवसर पर  विशेष रूप से पहुंचे  प्रमुख  उद्योगपति राजीव कालड़ा और मोहित गिल्होत्रा को जन्मदिन की हार्दिक बधाई देते हुए उनके स्वस्थ, सुखद एवं उज्ज्वल भविष्य की कामना की।
इस दौरान उपस्थित पत्रकारों एवं गणमान्य व्यक्तियों ने मोहित गिल्होत्रा के पत्रकारिता क्षेत्र में दिए जा रहे योगदान की सराहना की। वक्ताओं ने कहा कि युवा पत्रकारों की सक्रियता और सकारात्मक सोच पत्रकारिता को नई ऊर्जा प्रदान करती है। मोहित गिल्होत्रा द्वारा पत्रकारिता के क्षेत्र में निरंतर किए जा रहे कार्यों को भी सराहा गया। इस के आलावा राजीव कालड़ा का फाजिल्का जैसे सीमावर्ती क्षेत्र में उद्योग को बढ़ावा देना अच्छी बात है।  उपस्थित सदस्यों ने मोहित गिल्होत्रा को शुभकामनाएं देते हुए उनके पत्रकारिता के सफर में निरंतर सफलता की कामना की।
प्रेस क्लब के प्रधान दविंदर पाल सिंह ने कहा कि पत्रकारों का उत्साहवर्धन करना और उनके साथ खड़े रहना प्रेस क्लब की सकारात्मक सोच का हिस्सा है। उन्होंने मोहित गिल्होत्रा को शुभकामनाएं देते हुए पत्रकारिता के क्षेत्र में इसी तरह सक्रिय रहने का आह्वान किया।
इस अवसर पर वरिष्ठ पत्रकार एवं प्रेस क्लब के कार्यकारी अध्यक्ष  जलेश  ठठई लक्की  ने भी मोहित गिल्होत्रा को जन्मदिन की बधाई देते हुए कहा कि युवा पत्रकारों की मेहनत, लगन और जमीनी स्तर पर सक्रियता पत्रकारिता को मजबूती प्रदान करती है। उन्होंने मोहित के उज्ज्वल भविष्य की कामना की।राजीव कालड़ा ने प्रेस क्लब के पदाधिकारियों और सदस्यों का आभार व्यक्त करते हुए कहा कि जिस अपनत्व के साथ सभी ने उनका जन्मदिन मनाया, उससे यह दिन उनके लिए यादगार बन गया। उन्होंने कहा कि पत्रकार साथियों द्वारा दिए गए इस सम्मान और शुभकामनाओं को वह हमेशा याद रखेंगे।इस मोके पर रिक्रिएशन क्लब के सचिव और  चेयरमैन  अशोक कामरा , वरिष्ठ पत्रकार  सुबोध चंद्र नागपाल ,एडवोकेट अमरजीत शर्मा ,रुपेश बांसल , अमृत  सचदेवा ,प्रदीप राजपूत , संदीप अबरोल ,बलजीत सिंह ,मदन घोड़ेला , उमेश कुमार ,लक्की फुटेला, पंकज मिडा ,साहिल भटेजा ,गुलशन अनेजा ,प्रेम डूमड़ा ,राज अरोड़ा आदि मौजूद थे।
ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਤਾਇਨਾਤ ਕਲੱਸਟਰ ਅਧਿਕਾਰੀ ਆਪਣੇ-ਆਪਣੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰਨ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਸਖ਼ਤ ਹਦਾਇਤ

ਫਾਜ਼ਿਲਕਾ, 29 ਸਤੰਬਰ(ਸੋਨੂੰ ਵਰਮਾ): ਫਾਜ਼ਿਲਕਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਕਲੱਸਟਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਖੇਤਾਂ ਵਿੱਚ ਪਰਾਲੀ ਨਾ ਸਾੜਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸਾਨਾਂ ਦੀਆਂ ਸੁਵਿਧਾਵਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੀ ਰੋਕਥਾਮ ਲਈ ਤਾਇਨਾਤ ਕਲੱਸਟਰ ਅਧਿਕਾਰੀ ਆਪਣੇ-ਆਪਣੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰਨ ਅਤੇ ਕਿਸਾਨਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ। ਉਨ੍ਹਾਂ ਕਲੱਸਟਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਸੀਨੀਅਰ ਅਧਿਕਾਰੀਆਂ, ਖ਼ਾਸ ਕਰਕੇ ਐੱਸ.ਡੀ.ਐੱਮਜ਼ ਨਾਲ ਲਗਾਤਾਰ ਤਾਲਮੇਲ ਕਰਕੇ ਖੇਤਰੀ ਪੱਧਰ ’ਤੇ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ।  ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਪਿੰਡਾਂ ਵਿੱਚ ਨਿਗਰਾਨੀ ਲਈ ਸੁਪਰਵਾਈਜ਼ਰ ਵੀ ਲਗਾਏ ਜਾਣਗੇ।

 ਉਨ੍ਹਾਂ  ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਹਦਾਇਤ ਕੀਤੀ ਕਿ ਐਸਡੀਐਮ ਜਲਾਲਾਬਾਦ ਨਾਲ ਰਾਬਤਾ ਕਰਕੇ ਤ੍ਰਿਪਾਲਕੇ ਪਿੰਡ ਵਿਖੇ ਪਰਾਲੀ ਸਟੋਰੇਜ਼ ਲਈ ਜਮੀਨ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਅਤੇ ਹੋਰ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ, ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਕਿਸਾਨਾਂ ਤੱਕ ਸਰਕਾਰੀ ਹਦਾਇਤਾਂ ਅਤੇ ਪਰਾਲੀ ਪ੍ਰਬੰਧਨ ਦੇ ਬਦਲਾਂ ਦੀ ਜਾਣਕਾਰੀ ਸਮੇਂ ਸਿਰ ਪਹੁੰਚੇ।

ਮੀਟਿੰਗ ਦੌਰਾਨ ਟੋਲ ਪਲਾਜ਼ਿਆਂ ’ਤੇ ਕਿਸਾਨਾਂ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਆਉਣ ਦੇਣ ਸਬੰਧੀ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨਾਲ ਸਨਮਾਨਜਨਕ ਵਿਵਹਾਰ ਕੀਤਾ ਜਾਵੇ ਅਤੇ ਕਿਸੇ ਵੀ ਪੱਧਰ ’ਤੇ ਅਜਿਹੀ ਸਥਿਤੀ ਪੈਦਾ ਨਾ ਹੋਣ ਦਿੱਤੀ ਜਾਵੇ ਜਿਸ ਕਾਰਨ ਕਿਸਾਨ ਆਪਣੇ ਆਪ ਨੂੰ ਪ੍ਰੇਸ਼ਾਨ ਮਹਿਸੂਸ ਕਰਨ।

ਡਿਪਟੀ ਕਮਿਸ਼ਨਰ ਨੇ ਕਣਕ ਦੀ ਖਰੀਦ ਸਬੰਧੀ ਵੀ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੰਦਿਆਂ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਨੂੰ ਬੇਲੋੜੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮੰਡੀਆਂ ਵਿੱਚ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ, ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਅਤੇ ਕਿਸਾਨ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਖਰੀਦ ਦੋਵਾਂ ਮਾਮਲਿਆਂ ਵਿੱਚ ਪ੍ਰਸ਼ਾਸਨ ਦਾ ਉਦੇਸ਼ ਕਿਸਾਨਾਂ ਨੂੰ ਸਹਿਯੋਗ ਦੇਣਾ ਅਤੇ ਉਨ੍ਹਾਂ ਲਈ ਪ੍ਰਕਿਰਿਆ ਨੂੰ ਸੁਖਾਲਾ ਬਣਾਉਣਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ, ਸਹਾਇਕ ਕਮਿਸ਼ਨਰ ਹਰਬੰਸ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ ਕੁਲਵੰਤ ਸਿੰਘ, ਖੇਤੀਬਾੜੀ ਅਫਸਰ ਮਮਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
आसफवाला के शहीदों का इतिहास स्कूलों के पाठ्यक्रम में शामिल हो : राष्ट्रपति मुर्मू

राज्यपाल कटारिया की अगुवाई में करण गिल्होत्रा की सरपरस्ती में प्रतिनिधिमंडल ने राष्ट्रपति से की मुलाकात, दिसंबर में होने वाले शहीदी दिवस समारोह का दिया निमंत्रण

फाजिल्का समाचार/सोनू वर्मा,29 सितंबर(फाजिल्का): पंजाब के राज्यपाल गुलाब चंद कटारिया की अध्यक्षता में , समाजसेवी करण गिल्होत्रा की सरपरस्ती में शहीदों की समाधि आसफवाला का एक प्रतिनिधिमंडल मंगलवार को नई दिल्ली में राष्ट्रपति द्रौपदी मुर्मू से मिला। इस दौरान प्रतिनिधिमंडल ने राष्ट्रपति को दिसंबर में फाजिल्का के आसफवाला में होने वाले वार्षिक शहीदी दिवस समारोह में शामिल होने का औपचारिक निमंत्रण दिया।

प्रतिनिधिमंडल में समाजसेवी व शहीदों की समाधि समिति के प्रधान करण गिलहोत्रा और महासचिव प्रफुल्ल नागपाल शामिल रहे। उन्होंने राष्ट्रपति को आसफवाला युद्ध स्मारक के गौरवशाली इतिहास और शहीद जवानों के बलिदान से अवगत कराया। इस अवसर पर राष्ट्रपति को कार्यक्रम का निमंत्रण पत्र सौंपने के साथ आसफवाला समाधि की हस्तनिर्मित पेंटिंग और शहीदों की गाथा पर आधारित कॉफी टेबल बुक भी भेंट की गई।
मुलाकात के दौरान राष्ट्रपति द्रौपदी मुर्मू ने सुझाव दिया कि आसफवाला के शहीदों का इतिहास स्कूली पाठ्यक्रम में शामिल किया जाना चाहिए, ताकि देश की युवा पीढ़ी वीर जवानों के बलिदान और देशभक्ति की भावना से परिचित हो सके तथा उनसे प्रेरणा ले सके।

करण गिलहोत्रा ने बताया कि राष्ट्रपति के सुझाव पर राज्यपाल गुलाब चंद कटारिया ने आश्वासन दिया कि आसफवाला के इतिहास को शैक्षिक पाठ्यक्रम में शामिल करवाने के लिए हरसंभव प्रयास किए जाएंगे। उन्होंने कहा कि शहीदों की गाथा को नई पीढ़ी तक पहुंचाना समाज की सामूहिक जिम्मेदारी है।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਠੱਗਣੀ, ਆਸਫ਼ਵਾਲਾ ਤੇ ਬੋਦੀ ਵਾਲਾ ਪਿੱਥਾ ਵਿਖੇ ਨੌਜਵਾਨਾਂ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ

ਫਾਜ਼ਿਲਕਾ 29 ਸਤੰਬਰ (ਸੋਨੂੰ ਵਰਮਾ): ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਵਲੋਂ ਪਿੰਡ ਠੱਗਣੀ, ਆਸਫ਼ਵਾਲਾ ਤੇ ਬੋਦੀ ਵਾਲਾ ਪਿੱਥਾ ਵਿਖੇ ਨੌਜਵਾਨਾਂ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆ|  ਉਨ੍ਹਾਂ ਕਿਹਾ ਕਿ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਲਈ ਲਗਾਤਰ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕਰ ਰਹੀ ਹੈ ਤੇ ਇਸੇ ਤਹਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ| ਇਸ ਤੋਂ ਇਲਾਵਾ ਬਲਾਕ ਤੇ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ |
ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਉਨ੍ਹਾਂ ਨੂੰ ਸਰੀਰਕ ਪੱਖੋਂ ਤੰਦਰੁਸਤੀ ਮਿਲੇਗੀ ਉੱਥੇ ਮਾਨਸਿਕ ਪੱਖੋਂ ਵੀ ਉਹ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਸਡੇ ਇਹ ਨੌਜਵਾਨ ਖਿਡਾਰੀ ਇੱਥੇ ਆਪਣੇ ਪਿੰਡਾਂ ਦੇ ਖੇਡ ਗ੍ਰਾਊਂਡਾਂ ਵਿੱਚ ਖੇਡ ਕੇ ਅਗਾਂਹ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਵਿੱਚ ਖੇਡਣਗੇ ਤੇ ਆਪਣੇ ਮਾਪਿਆਂ ਦਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਸਹਿਯੋਗ ਕਰਨਗੇ। ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ।
ਇਸ ਮੌਕੇ ਪਿੰਡ ਦੇ ਸਰਪੰਚ, ਪੰਚ, ਬਲਾਕ ਪ੍ਰਧਾਨ, ਚੇਅਰਮੈਨ, ਬਲਾਕ ਸਮਤੀ ਮੈਂਬਰ, ਜ਼ਿਲਾ ਪ੍ਰੀਸ਼ਦ ਮੈਂਬਰ, ਵਰਕਰ ਅਤੇ ਵੱਖ ਵੱਖ ਅਹੁਦੇਦਾਰ ਸਨ |
ਸਿਹਤ ਵਿਭਾਗ ਫਾਜਿਲਕਾ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ ਕੀਤਾ ਜਾਗਰੂਕਤਾ ਸਮਾਗਮ। 

ਦਿਲ ਸਾਡੇ ਸਰੀਰ ਦਾ ਅਹਿਮ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ: ਡਾ. ਕਵਿਤਾ ਸਿੰਘ ਸਿਵਲ ਸਰਜਨ।   

 ਫਾਜ਼ਿਲਕਾ 29 ਸਿਤੰਬਰ(ਸੋਨੂੰ ਵਰਮਾ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਕਵਿਤਾ ਸਿੰਘ ਸਿਵਲ ਸਰਜਨ ਦੇ ਹੁਕਮਾਂ ਅਤੇ ਡਾਕਟਰ ਏਡੀਸਨ ਐਰਿਕ ਦੀ ਦੇਖਰੇਖ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ  "ਇੱਕ ਵੀ ਧੜਕਣ ਨੂੰ ਮਿਸ ਨਾ ਕਰੋ" ਥੀਮ ਹੇਠ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਡਾ ਅਰਪਿਤ ਗੁਪਤਾ, ਡਾ ਅਭਿਨਵ ਸਚਦੇਵਾ, ਡਾ ਸੋਨਾਲਿਕਾ ਸ਼ਰਮਾ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ, ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਅਤੇ ਅਮਨ ਕੰਬੋਜ਼ ਬਲਾਕ ਐਕਸਟੈਂਸ਼ਨ ਐਜੂਕੇਟਰ, ਸੁਖਦੇਵ ਸਿੰਘ ਜਿਲ੍ਹਾ ਬੀਸੀਸੀ, ਸੁਖਜਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਫੈਸਲਿਟੀ ਮੈਨੇਜਰ ਨੇ ਸਮੂਲੀਅਤ ਕੀਤੀ। ਅੱਜ ਡਾ ਕਵਿਤਾ ਸਿੰਘ ਵੱਲੋਂ ਦਿਲ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਪ੍ਰਿੰਟਿੰਗ ਮੈਟੀਰੀਅਲ ਦਫਤਰ ਸਿਵਲ ਸਰਜਨ ਵਿਖੇ ਰਲੀਜ਼ ਕੀਤਾ ਗਿਆ। 
ਜਾਣਕਾਰੀ ਦਿੰਦਿਆਂ ਡਾ. ਅਰਪਿਤ ਗੁਪਤਾ ਅਤੇ ਡਾ. ਅਭਿਨਵ ਸੱਚਦੇਵਾ ਨੇ ਦੱਸਿਆ ਕਿ ਹਰੇਕ ਸਾਲ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਉਣ ਦਾ ਮਹੱਤਵ ਸਿਹਤ ਸਟਾਫ਼ ਵੱਲੋਂ ਲੋਕਾਂ ਨੂੰ ਦਿਲ ਦੀ ਬਿਮਾਰੀਆਂ ਬਾਰੇ ਅਤੇ ਇਨ੍ਹਾਂ ਤੋਂ ਕਿਵੇ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਦਿਲ ਸਾਡੇ ਸਰੀਰ ਦਾ ਅਹਿਮ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ ਕਰਨ ਦੇ ਨਾਲ ਨਾਲ ਵਿਗੜ ਰਹੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਵੀ ਬਦਲਣਾ ਹੋਵੇਗਾ। ਉਹਨਾਂ ਦੱਸਿਆ ਕਿ ਵੱਧ ਚਿਕਨਾਈ ਵਾਲਾ ਭੋਜਨ ਖਾਣ ਨਾਲ, ਸਿਗਰਟਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਪ੍ਰਦੂਸ਼ਿਤ ਵਾਤਾਵਰਣ, ਖਾਣ ਪੀਣ ਦੀਆਂ ਗਲਤ ਆਦਤਾਂ, ਫਾਸਟ ਫੂਡ, ਦਿਮਾਗੀ ਪ੍ਰੇਸ਼ਾਨੀ ਅਤੇ ਮੋਟਾਪੇ ਕਾਰਨ ਦਿਲ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਸਾਨੂੰ ਇਨ੍ਹਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛਾਤੀ ਵਿੱਚ ਦਰਦ, ਜਬੜੇ, ਧੌਣ ਜਾਂ ਪਿੱਠ ਵਿੱਚ ਅਚਾਨਕ ਦਰਦ, ਬੇਚੈਨੀ ਨਾਲ ਪਸੀਨਾ ਆਉਣਾ ਜਾਂ ਅਚਾਨਕ ਸਾਹ ਲੈਣ ਵਿੱਚ ਤਕਲੀਫ ਹੋਣਾ, ਇਹ ਲੱਛਣ ਹੋਣ ਤੇ ਤੁਰੰਤ ਬਿਨ੍ਹਾਂ ਕਿਸੇ ਦੇਰੀ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਹਾਰਟ ਅਟੈਕ ਲੱਛਣਾਂ ਤੇ ਮਾਹਿਰ ਡਾਕਟਰ ਦੀ ਸਲਾਹ ਲੈਣ ਵਿੱਚ ਦੇਰੀ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਸਾਨੂੰ 30 ਸਾਲ ਦੀ ਉਮਰ ਤੋਂ ਬਾਅਦ ਰੂਟੀਨ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਸ਼ੂਗਰ ਅਤੇ ਦਿਲ ਸਬੰਧੀ ਹੋਰ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਸ਼ੂਗਰ, ਬਲੱਡ ਪ੍ਰੈਸ਼ਰ  ਜਾਂ ਦਿਲ ਦੀ ਕੋਈ ਹੋਰ ਬਿਮਾਰੀ ਹੋ ਜਾਵੇ ਤਾਂ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨਾਲ ਕੰਟਰੋਲ ਕਰਨਾ ਚਾਹੀਦਾ ਹੈ। ਵਿਨੋਦ ਖੁਰਾਣਾ ਮਨਬੀਰ ਸਿੰਘ ਅਤੇ ਦਿਵੇਸ਼ ਨੇ ਕਿਹਾ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਖਾਣ ਪੀਣ ਦੀਆਂ ਗਲਤ ਆਦਤਾਂ ਤਿਆਗ ਕੇ ਸੰਤੁਲਿਤ ਭੋਜਨ ਖਾਣਾ, ਹਰ ਰੋਜ ਅੱਧਾ ਘੰਟਾ ਸੈਰ ਕਰਨੀ, ਭਾਰ ਨੂੰ ਕੰਟਰੋਲ ਵਿੱਚ ਰੱਖਣਾ, ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਮੈਡੀਟੇਸ਼ਨ ਅਤੇ ਯੋਗਾ ਕਰੋ, ਲਿਫ਼ਟ ਦੀ ਵਰਤੋਂ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ, ਰੋਜਾਨਾ ਦੇ ਕੰਮ ਕਾਰ ਤੋਂ ਬਾਅਦ ਬੱਚਿਆਂ ਨਾਲ ਖੇਡੋ, ਆਪਣੀ ਗੱਡੀ ਪਾਰਕਿੰਗ ਵਿੱਚ ਲਗਾ ਕੇ ਪੈਦਲ ਬਜ਼ਾਰ ਵਿੱਚ ਜਾਓ, ਰੋਜਾਨਾ ਕਸਰਤ ਕਰੋ, ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕਰੋ, ਸਰਾਬ ਨਾ ਪੀਓ ਅਤੇ ਤੰਬਾਕੂ ਦੀ ਵਰਤੋਂ ਬਿਲਕੁਲ ਨਹੀ ਕਰਨੀ ਚਾਹੀਦੀ। ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਮ ਜਿੰਦਗੀ ਵਿੱਚ ਦਿਮਾਗੀ ਪ੍ਰੇਸ਼ਾਨੀਆਂ ਤੋਂ ਵੀ ਬਚਣਾ ਚਾਹੀਦਾ ਹੈ। ਮਾਸ ਮੀਡੀਆ ਵਿੰਗ ਨੇ ਅਪੀਲ ਕੀਤੀ ਕਿ ਇਹ ਸੁਨੇਹਾ ਆਪਣੇ ਪਰਿਵਾਰ, ਮੁਹੱਲੇ ਅਤੇ ਪਿੰਡਾ ਸ਼ਹਿਰਾਂ ਵਿੱਚ ਪਹੁੰਚਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਪ੍ਰਤੀ ਸੁਚੇਤ ਹੋ ਸਕਣ।
ਖੂਈਖੇੜਾ ਬਲਾਕ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਆਯੋਜਨ

ਮੁੱਖ ਉਦੇਸ਼: ਉਨ੍ਹਾਂ ਬੱਚਿਆਂ ਦਾ ਟੀਕਾਕਰਨ ਕਰਨਾ ਜੋ ਵੱਖ-ਵੱਖ ਕਾਰਨਾਂ ਕਰਕੇ ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ – ਐਸ.ਐਮ.ਓ. ਡਾ. ਸੌਰਭ

ਉੱਚ-ਜੋਖਮ ਵਾਲੇ ਖੇਤਰਾਂ, ਝੁੱਗੀ-ਝੌਂਪੜੀਆਂ, ਪ੍ਰਵਾਸੀ ਆਬਾਦੀ ਵਾਲੇ ਇਲਾਕਿਆਂ, ਕੱਚੀਆਂ ਬਸਤੀਆਂ ਅਤੇ ਭੱਠਿਆਂ ਵਾਲੇ ਖੇਤਰਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ – ਬੀ.ਈ.ਈ. ਸੁਸ਼ੀਲ ਕੁਮਾਰ

ਫਾਜ਼ਿਲਕਾ, 29 ਸਤੰਬਰ(ਸੋਨੂੰ ਵਰਮਾ): ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਤੇ ਸੀ.ਐਚ.ਸੀ. ਖੂਈਖੇੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੌਰਭ ਫੁਟੇਲਾ ਦੀ ਨਿਗਰਾਨੀ ਹੇਠ, ਫਾਜ਼ਿਲਕਾ ਸਿਹਤ ਵਿਭਾਗ ਵੱਲੋਂ 28 ਸਤੰਬਰ ਤੋਂ 1 ਅਕਤੂਬਰ, 2026 ਤੱਕ 'ਵਿਸ਼ੇਸ਼ ਟੀਕਾਕਰਨ ਹਫ਼ਤਾ' ਮਨਾਇਆ ਜਾ ਰਿਹਾ ਹੈ।
ਇਸ ਹਫ਼ਤੇ ਬਾਰੇ ਜਾਣਕਾਰੀ ਦਿੰਦਿਆਂ ਡਾ. ਸੌਰਭ ਫੁਟੇਲਾ ਨੇ ਦੱਸਿਆ ਕਿ ਸਿਹਤ ਵਿਭਾਗ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਅਤੇ ਇੱਕ ਸਿਹਤਮੰਦ ਤੇ ਮਜ਼ਬੂਤ ​​ਪੰਜਾਬ ਦੀ ਸਿਰਜਣਾ ਕਰਨ ਦੇ ਉਦੇਸ਼ ਨਾਲ ਨਿਯਮਤ ਟੀਕਾਕਰਨ ਮੁਹਿੰਮਾਂ ਚਲਾਉਂਦਾ ਹੈ। ਇਹ ਵਿਸ਼ੇਸ਼ ਟੀਕਾਕਰਨ ਹਫ਼ਤਾ ਉਨ੍ਹਾਂ ਬੱਚਿਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਆਯੋਜਿਤ ਕੀਤਾ ਗਿਆ ਹੈ ਜੋ ਨਿਯਮਤ ਮੁਹਿੰਮਾਂ ਦੌਰਾਨ ਟੀਕਾਕਰਨ ਤੋਂ ਰਹਿ ਗਏ ਸਨ। ਵੱਖ-ਵੱਖ ਕਾਰਨਾਂ ਕਰਕੇ ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਸਬੰਧਤ ਖੇਤਰਾਂ ਦੇ ਆਧਾਰ 'ਤੇ ਇਸ ਹਫ਼ਤੇ ਲਈ ਵਿਸ਼ੇਸ਼ ਟੀਕਾਕਰਨ ਸੈਸ਼ਨ ਉਲੀਕੇ ਗਏ ਹਨ।
ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਪਿਛਲੇ ਟੀਕਾਕਰਨ ਦੌਰਾਨ ਰਹਿ ਗਏ ਖੇਤਰਾਂ, ਉੱਚ-ਜੋਖਮ ਵਾਲੇ ਖੇਤਰਾਂ, ਝੁੱਗੀ-ਝੌਂਪੜੀਆਂ, ਪ੍ਰਵਾਸੀ ਆਬਾਦੀ, ਕੱਚੀਆਂ ਬਸਤੀਆਂ, ਭੱਠਿਆਂ ਅਤੇ ਉਨ੍ਹਾਂ ਉਪ-ਕੇਂਦਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿੱਥੇ 2 ਜਾਂ 3 ਨਿਯਮਤ ਸੈਸ਼ਨ ਨਹੀਂ ਲੱਗ ਸਕੇ ਸਨ। ਦੂਰ-ਦੁਰਾਡੇ ਦੀ ਆਬਾਦੀ, ਬਿਮਾਰੀ ਦੇ ਪ੍ਰਕੋਪ ਵਾਲੇ ਖੇਤਰਾਂ ਅਤੇ ਹੋਰ ਔਖੀ ਪਹੁੰਚ ਵਾਲੀਆਂ ਥਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਫ਼ਤੇ ਦੌਰਾਨ ਆਪਣੇ ਪਰਿਵਾਰਾਂ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕਰਵਾ ਕੇ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ।
ਖੇਡਾਂ ਵਤਨ ਪੰਜਾਬ ਦੀਆਂ 2026 (ਸੀਜਨ4) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਪ੍ਰਦਰਸ਼ਨ ਰਿਹਾ ਸ਼ਾਨਦਾਰ

ਫਾਜ਼ਿਲਕਾ 29 ਸਤੰਬਰ(ਸੋਨੂੰ ਵਰਮਾ): ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ, ਖਿਡਾਰੀਆਂ ਦੀ ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਆਪਸੀ ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਅਤੇ ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ ਨਾਲ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਫਾਜਿਲਕਾ ਸ੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026  ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆ ਦਾ ਆਗਾਜ 28 ਸਤੰਬਰ ਤੋ 03 ਅਕਤੂਬਰ 2026 ਤੱਕ ਲੜਕੇ—ਲੜਕੀਆਂ/ਮਹਿਲਾ ਪੁਰਸ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਦੂਜੇ ਅੰਡਰ:14,17 ਤੇ 21 ਉਮਰ ਵਰਗ ਦੇ ਲੜਕਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਲ੍ਹਾ ਫਾਜਿਲਕਾ ਸਮੂਹ ਬਲਾਕਾਂ ਵਿਚੋ ਗੇਮ ਐਥਲੈਟਿਕਸ, ਫੁੱਟਬਾਲ, ਕਬੱਡੀ(ਨ.ਸ), ਕਬੱਡੀ(ਸ.ਸ), ਖੋਹ—ਖੋਹ,ਵਾਲੀਬਾਲ(ਸਮੈਸਿਗ), ਵਾਲੀਬਾਲ(ਸੂਟਿੰਗ),ਟੈਨਿਸ ਬਾਲ ਕ੍ਰਿਕਟ ਵਿਚੋ ਪਹਿਲਾਂ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੇ ਜ਼ਿਲ੍ਹਾ ਪੱਧਰ ਵਿੱਚ ਭਾਗ ਲਿਆ ਗਿਆ। ਇਸ ਤੋ ਇਲਾਵਾ ਗੇਮ ਹੈਡਬਾਲ , ਸਾਫਟਬਾਲ,ਜੂਡੋ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ , ਬੈਡਮਿੰਟਨ, ਬਾਸਕਿਟਬਾਲ, ਪਾਵਰਲਿਫਟਿੰਗ,ਲਾਅਟ ਟੈਨਿਸ,ਕੁਸ਼ਤੀ, ਬਾਕਸਿੰਗ, ਟੇਬਲ ਟੈਨਿਸ, ਵੇਟ ਲਿਫਟਿੰਗ, ਤੈਰਾਕੀ, ਸੂਟਿੰਗ, ਚੈੱਸ ਦੀਆਂ ਗੇਮਾਂ ਦੇ ਵੱਖ—ਵੱਖ ਉਮਰ ਵਰਗਾਂ ਵਿੱਚ ਸਿੱਧਾ ਜਿਲ੍ਹਾ ਪੱਧਰ ਮੁਕਾਬਲੇ ਕਰਵਾਏ ਗਏ। ਹੈਂਡਬਾਲ ਅੰ:21 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਰਾਮਸਰਾ ਦੀ ਟੀਮ ਨੇ ਪਹਿਲਾ ਸਥਾਨ,ਮਾਇਆ ਦੇਵੀ ਸਕੂਲ ਕੇਰਾ ਖੇੜਾ ਦੂਸਰਾ ਸਥਾਨ ਅਤੇ ਪਿੰਡ ਭਾਗੂ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।ਐਥਲੈਟਿਕਸ ਲੜਕਿਆਂ ਅੰ:21 ਉਮਰ ਵਰਗ ਵਿੱਚ 3000 ਮੀ: ਰੇਸ ਵਿੱਚ ਵੰਸ਼ ਕੰਬੋਜ਼ ਲਾਲੋਵਾਲੀ ਨੇ ਪਹਿਲਾ ਸਥਾਨ,5000ਮੀ: ਰੇਸ ਵਿੱਚ ਮੋਹਿਤ ਕੁਮਾਰ ਫਾਜਿਲਕਾ ਨੇ ਪਹਿਲਾ ਸਥਾਨ, ਅੰ:17 800 ਮੀ: ਰੇਸ ਵਿੱਚ ਅਰਮੇਸ਼ ਨੇ ਪਹਿਲਾ ਸਥਾਨ, ਅੰ:21 800 ਮੀ: ਰੇਸ ਵਿੱਚ ਦਿਸ਼ਾਂਤ ਕੁਮਾਰ ਨੇ ਪਹਿਲਾ ਸਥਾਨ, ਅੰ: 17,700 ਮੀ: ਰੇਸ ਵਿੱਚ ਮਾਨਸ ਕੰਬੋਜ਼ ਨੇ ਪਹਿਲਾ ਸਥਾਨ, ਅੰ:21,200ਮੀ: ਰੇਸ ਵਿੱਚ  ਮਨਦੀਪ ਕੁਮਾਰ ਲਾਲੋ ਵਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਇਸ ਤੋ ਇਲਾਵਾ ਐਥਲੈਟਿਕਸ ਗੇਮ ਦੇ ਨਤੀਜਾ ਆਉਣ ਤੱਕ ਹੋਰ ਈਵੇਂਟਾ ਵਿੱਚ ਵੱਧ ਤੋ ਵੱਧ ਖਿਡਾਰੀਆਂ ਨੇ ਭਾਗ ਲਿਆ।ਵਾਲੀਬਾਲ ਸਮੈਸਿੰਗ ਅੰ:17 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਗੱਦਾ ਡੋਬ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਭੰਗਾਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਵਾਲੀਬਾਲ ਸਮੈਸਿੰਗ ਅੰ:21 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਬਹਾਵਵਾਲਾ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਰਾਜਪੁਰਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ।ਟੈਨਿਸ ਬਾਲ ਕ੍ਰਿਕਟ ਵਿੱਚ ਪਿੰਡ ਕਿੱਲਿਆਂਵਾਲੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਕਬੱਡੀ ਸਰਕਲ ਸਟਾਇਲ ਅੰ:14 ਲੜਕਿਆਂ ਦੇ ਮੁਕਾਬਲੇ ਵਿੱਚ ਅਬੋਹਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ, ਅੰ:17 ਅਬੋਹਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ, ਅੰ:21 ਜਲਾਲਾਬਾਦ ਬਲਾਕ ਦੀ ਟੀਮ ਨੇ ਪਹਿਲਾ ਸਥਾਨ , ਉਮਰ ਵਰਗ 21—30 ਅਰਣੀਵਾਲਾ ਬਲਾਕ ਨੇ ਪਹਿਲਾ ਸਥਾਨ ਅਤੇ 31—40 ਉਮਰ ਵਰਗ ਵਿੱਚ ਅਰਣੀਵਾਲਾ ਬਲਾਕ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਸਮੂਹ ਖਿਡਾਰੀ/ਆਫੀਸੀਅਲਜ ਖੇਡ ਵਿਭਾਗ ਦੁਆਰਾ ਕਰਵਾਏ ਗਏ ਪ੍ਰਬੰਧਾਂ ਤੋ ਕਾਫੀ ਖੁਸ਼ ਨਜਰ ਪਾਏ ਗਏ।
ਪੂਜਾ ਲੁੱਥਰਾ ਸਚਦੇਵਾ ਦਾ ਲੋਕ ਮਿਲਣੀਆਂ ਲਗਾਤਾਰ ਜਾਰੀ
डेरा सच्चा सौदा के सेवादारों ने पेश की मानवता की मिसाल, 5 महीने से लापता बुजुर्ग को परिवार से मिलवाया

फाजिल्का, 29 सितंबर(सोनू वर्मा): डेरा सच्चा सौदा सिरसा के पूजनीय गुरु संत डॉ. गुरमीत राम रहीम सिंह इंसा जी की पवित्र शिक्षाओं पर चलते हुए ब्लॉक फाजिल्का की साध-संगत ने मानवता भलाई की अनोखी मिसाल पेश की है।
जानकारी देते हुए सच्चे नम्र सेवादार गुरदीप सिंह पटवारी इंसा ने बताया कि फाजिल्का में सड़क किनारे एक बुजुर्ग बेहाल हालत में मिला था, जो पिछले कई दिनों से सड़क पर ही गुजारा कर रहा था। सेवादार उसे तुरंत एमएसजी डेरा सच्चा सौदा और मानवता भलाई केंद्र फाजिल्का लेकर आए। पूछताछ पर पता चला कि उसका नाम मदन लाल निवासी हिसार (हरियाणा) है और वह पिछले 4-5 महीनों से मानसिक परेशानी के कारण घर से भटक कर फाजिल्का आ गया था।
सेवादारों ने तुरंत उसके परिवार की तलाश कर संपर्क किया। सूचना मिलते ही उसका बेटा संजीव, बेटी सपना निवासी हिसार और दीपराज निवासी श्री गंगानगर फाजिल्का के एमएसजी डेरा सच्चा सौदा और मानवता भलाई केंद्र पहुंचे। आज बुजुर्ग मदन लाल को सही सलामत उसके परिवार के हवाले किया गया।
इस मौके पर परिवार ने डेरा सच्चा सौदा के सेवादारों का तह दिल से धन्यवाद किया।
इस मौके पर फाजिल्का के सच्चे नम्र सेवादार विनीत गिल्होत्रा इंसा, विजय इंसा, एम.एस.जी. आई.टी. विंग के सेवादार आकाश इंसा, रोहित इंसा, रजत इंसा आदि मौजूद थे।
जी ए वी जैन आदर्श विद्यालय फाजिल्का के छात्र ने जिला स्तरीय एथलेटिक्स मीट में गाड़े सफलता के झंडे

जेवलिन थ्रो प्रतियोगिता में दसवीं के छात्र सुखमन कंबोज ने कांस्य पदक जीतकर जिले में स्कूल का नाम किया रोशन

प्रिंसिपल नरेश सपड़ा, वाइस प्रिंसिपल शीनम धूड़िया और चेयरमैन अनिल जैन ने विजेता छात्र को दी बधाई

फाजिल्का,29 सितंबर(सोनू वर्मा): जी ए वी जैन आदर्श विद्यालय फाजिल्का के विद्यार्थियों ने फाजिल्का के खेल स्टेडियम में आयोजित हो रहे पंजाब सरकार के बहुचर्चित खेल महाकुंभ खेडां वतन पंजाब दियां के अंतर्गत जिला स्तरीय एथलेटिक्स मीट में अपनी खेल प्रतिभा का शानदार प्रदर्शन करते हुए एक बार फिर से अपनी श्रेष्ठता साबित की है। खेल आयोजन में जिले भर के विभिन्न स्कूलों के होनहार और चुनिंदा खिलाड़ियों ने हिस्सा लिया। खेल प्रतिभाओं के इस कड़े मुकाबले में फाजिल्का के प्रतिष्ठित जीएवी जैन आदर्श विद्यालय के दसवीं कक्षा के होनहार छात्र सुखमन कंबोज ने जेवलिन थ्रो यानी भाला फेंक प्रतियोगिता में अपना सर्वश्रेष्ठ प्रदर्शन देते हुए जिले भर में तीसरा स्थान हासिल किया और कांस्य पदक पर अपना कब्जा जमाकर स्कूल के गौरवशाली इतिहास में एक और शानदार उपलब्धि जोड़ दी है।
विद्यालय की वाइस प्रिंसिपल शीनम धूड़िया ने इस सफलता पर असीम हर्ष और उत्साह व्यक्त करते हुए बताया कि सुखमन कंबोज ने यह कांस्य पदक अपनी दिन-रात की अटूट मेहनत, खेल के प्रति असीम समर्पण, अभिभावकों के प्रोत्साहन और कोच के दिशा-निर्देशों में किए गए निरंतर अभ्यास के बल पर हासिल किया है। उन्होंने बताया कि जिला स्तर के इतने बड़े और प्रतिस्पर्धात्मक मंच पर यह जीत दर्ज करना सुखमन के साथ-साथ पूरे विद्यालय परिवार और उनके माता-पिता के लिए एक अत्यंत गर्व और सम्मान का विषय है। शीनम धूड़िया ने कहा कि हमारे विद्यालय के बच्चे न केवल शिक्षा के क्षेत्र में बल्कि खेलकूद की गतिविधियों में भी अपनी बहुमुखी प्रतिभा का परचम लहरा रहे हैं। उन्होंने इस विशेष अवसर पर सुखमन के माता-पिता, पूरे जीएवी परिवार, सभी अध्यापकों और छात्रों को इस बड़ी सफलता के लिए अपनी ओर से हार्दिक शुभकामनाएं प्रेषित कीं।
जीएवी जैन आदर्श विद्यालय फाजिल्का के चेयरमैन अनिल जैन, प्रिंसिपल नरेश सपड़ा और वाइस प्रिंसिपल शीनम धूड़िया ने विजेता छात्र सुखमन कंबोज और उनके अभिभावकों को इस शानदार जीत पर अपना विशेष आशीर्वाद और बधाई दी। इस मौके पर प्रिंसिपल नरेश सपड़ा ने कहा कि बच्चों की इस सफलता के पीछे उनके माता-पिता के संस्कार, सहयोग और निरंतर प्रेरणा का विशेष योगदान होता है। उन्होंने कहा कि खेल हमारे जीवन और शारीरिक विकास का अभिन्न अंग हैं और सुखमन जैसे प्रतिभावान छात्र अन्य सभी विद्यार्थियों के लिए एक बड़ी प्रेरणा हैं। स्कूल अपने खिलाड़ियों को हर संभव खेल सुविधा और उचित मार्गदर्शन प्रदान करने के लिए हमेशा तत्पर रहता है। वहीं, चेयरमैन अनिल जैन ने भी छात्र और उसके माता-पिता को बधाई देते हुए सुखमन के उज्ज्वल भविष्य की कामना की। उन्होंने आदरणीय प्रिंसिपल, वाइस प्रिंसिपल, खेल कोच, अभिभावकों, पूरे स्कूल स्टाफ और जीएवी परिवार को इस जीत की ढेरों बधाइयां देते हुए भविष्य में भी ऐसे ही शानदार परिणाम दोहराने और स्कूल का नाम राष्ट्रीय स्तर तक ले जाने की उम्मीद जताई।
बेसमेंट किराये के लिए खाली है ,किराये पर लेने के संपर्क करें
जिला फाजिल्का पुलिस ने अबोहर गोली कांड मामले में आरोपियों को किया गिरफ्तार
Thanks Fazilka Samachar Family
श्री श्री 1008 गुरु संगत साहिब सच्ची दाड़ी डेरा उदासीन बाबा हीरा दास,बाबा सूंदर दास जी मे श्राद्ध के उपलक्ष्य में 29 सितंबर से रामायण पाठ आरंभ व 5 अक्तूबर को हवन यज्ञ