ਭੁਲੱਥ: ਪਿੰਡ ਲਿਟਾਂ ਤੇ ਪੰਡੋਰੀ ਰਾਜਪੂਤਾਂ 'ਚ ਚੋਰੀ ਦੀਆਂ ਵਾਰਦਾਤਾਂ, ਲੋਕਾਂ 'ਚ ਦਹਿਸ਼ਤ
ਪਿੰਡ ਲਿਟਾਂ ਅਤੇ ਪੰਡੋਰੀ ਰਾਜਪੂਤਾਂ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕੋ ਰਾਤ ਤਿੰਨ ਘਟਨਾਵਾਂ ਨੂੰ ਅੰਜਾਮ ਦਿੱਤਾ। ਹਵੇਲੀਆਂ ਵਿੱਚੋਂ ਮੋਬਾਇਲ, ਬਟੂਏ ਅਤੇ ਗੱਡੀ ਦੇ ਸ਼ੀਸ਼ੇ ਤੋੜ ਕੇ ਨਕਦੀ ਚੋਰੀ ਕੀਤੀ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।