ਸਖ਼ਤ ਮਿਹਨਤ ਹਮੇਸ਼ਾ ਸਿਖਰ 'ਤੇ ਪਹੁੰਚਦੀ ਹੈ। ਮੇਰੇ ਸਾਥੀ ਪ੍ਰਤੀਯੋਗੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਉਸ ਪੋਡੀਅਮ 'ਤੇ ਖੜ੍ਹੇ ਹੋਣ ਲਈ ਹਰ ਕਦਮ ਇਸ ਦੇ ਯੋਗ ਸੀ। ਆਪਣੇ ਕਸਰਤ ਸਾਥੀ ਨੂੰ ਟੈਗ ਕਰੋ ਜੋ ਤੁਹਾਨੂੰ ਪ੍ਰੇਰਿਤ ਰੱਖਦਾ ਹੈ!
ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਨੌਜਵਾਨ ਸੋਨੀ ਪੁੱਤਰ ਪਰਮਜੀਤ ਸਿੰਘ ਪਰਮਾ ਨੇ ਦੁਬਈ ਵਿਖੇ ਹੋਈ 5K ਮੈਰਾਥਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ, ਪਿੰਡ ਹਿੰਮਤਪੁਰਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸੋਨੀ ਦੀ ਇਸ ਪ੍ਰਾਪਤੀ ਨਾਲ ਪਿੰਡ ਵਾਸੀਆਂ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
ਸੋਨੀ ਆਪਣੇ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਿਆ ਹੋਇਆ ਹੈ ਅਤੇ ਉੱਥੇ ਸਕਿਉਰਿਟੀ ਦਾ ਕੰਮ ਕਰਦਾ ਹੈ। ਰੁਜ਼ਗਾਰ ਦੇ ਨਾਲ-ਨਾਲ ਉਸ ਨੇ ਆਪਣੀ ਸਿਹਤ, ਖੇਡ ਅਤੇ ਦੌੜ ਪ੍ਰਤੀ ਰੁਚੀ ਨੂੰ ਵੀ ਜਾਰੀ ਰੱਖਿਆ। ਆਪਣੀ ਲਗਾਤਾਰ ਮਿਹਨਤ, ਅਭਿਆਸ ਅਤੇ ਦ੍ਰਿੜ੍ਹ ਇਰਾਦੇ ਸਦਕਾ ਉਸ ਨੇ ਦੁਬਈ ਵਿੱਚ ਹੋਈ 5K ਮੈਰਾਥਨ ਵਿੱਚ ਹੋਰਨਾਂ ਦੌੜਾਕਾਂ ਨੂੰ ਪਿੱਛੇ ਛੱਡਦਿਆਂ ਪਹਿਲਾ ਸਥਾਨ ਹਾਸਲ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ “ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹੌਸਲਾ ਅਤੇ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਨਸਾਨ ਪੂਰੀ ਮਿਹਨਤ ਅਤੇ ਲਗਨ ਨਾਲ ਆਪਣਾ ਟੀਚਾ ਹਾਸਲ ਕਰਨ ਲਈ ਜੁਟਿਆ ਰਹੇ ਤਾਂ ਕੋਈ ਵੀ ਮੁਕਾਮ ਦੂਰ ਨਹੀਂ। ਉਸ ਨੇ ਕਿਹਾ ਕਿ ਮੈਰਾਥਨ ਵਿੱਚ ਮਿਲੀ ਇਹ ਕਾਮਯਾਬੀ ਉਸ ਲਈ ਹੀ ਨਹੀਂ, ਸਗੋਂ ਉਸ ਦੇ ਪਰਿਵਾਰ ਅਤੇ ਪਿੰਡ ਲਈ ਵੀ ਮਾਣ ਵਾਲੀ ਗੱਲ ਹੈ।
ਸੋਨੀ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੋਨੀ ਵੱਲੋਂ ਦੁਬਈ ਦੀ 5K ਮੈਰਾਥਨ ਵਿੱਚ ਪਹਿਲਾ ਸਥਾਨ ਹਾਸਲ ਕਰਨ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਨੇ ਸਾਡਾ ਅਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ’ਤੇ ਸਾਨੂੰ ਬਹੁਤ ਮਾਣ ਅਤੇ ਖੁਸ਼ੀ ਹੈ।
ਪਿੰਡ ਵਾਸੀਆਂ ਨੇ ਵੀ ਸੋਨੀ ਦੀ ਇਸ ਪ੍ਰਾਪਤੀ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ ਵਿੱਚ ਰਹਿ ਕੇ ਆਪਣੀ ਮਿਹਨਤ ਨਾਲ ਅਜਿਹੀ ਉਪਲਬਧੀ ਹਾਸਲ ਕਰਨਾ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ। ਨੌਜਵਾਨ ਸੋਨੀ ਦੀ ਇਹ ਕਾਮਯਾਬੀ ਹੋਰ ਨੌਜਵਾਨਾਂ ਲਈ ਵੀ ਮਿਹਨਤ, ਖੇਡਾਂ ਅਤੇ ਤੰਦਰੁਸਤ ਜੀਵਨ ਵੱਲ ਵਧਣ ਦੀ ਪ੍ਰੇਰਣਾ ਬਣੀ ਹੈ
#jonetv #sports #followme #PodiumFinish #AthleteLife #NeverGiveUp #RunningMotivation
Moga, Moga | Aug 12, 2026