ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੱਦੇ ਨਾਲ ਭਾਜਪਾ ਵੱਲੋਂ ਕੱਢੀ ਜਾ ਰਹੀ ਨਸ਼ਾ ਵਿਰੋਧੀ ਯਾਤਰਾ ਤਹਿਤ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਰੈਲੀ ਕੀਤੀ ਗਈ। ਰੈਲੀ ਦੌਰਾਨ ਉਸ ਸਮੇਂ ਮਾਹੌਲ ਭਾਵੁਕ ਹੋ ਗਿਆ, ਜਦੋਂ ਪੰਡੋਰੀ ਮੁਹੱਲੇ ਦੀ ਰਹਿਣ ਵਾਲੀ ਮਨਜੀਤ ਕੌਰ ਆਪਣੇ ਪੰਜ ਮ੍ਰਿਤਕ ਪੁੱਤਰਾਂ ਦੀਆਂ ਤਸਵੀਰਾਂ ਲੈ ਕੇ ਮੰਚ ’ਤੇ ਪਹੁੰਚੀ। ਮਨਜੀਤ ਕੌਰ ਨੇ ਰੋਂਦਿਆਂ ਦੱਸਿਆ ਕਿ ਉਸ ਦੇ ਪੰਜੇ ਪੁੱਤਰ ਨਸ਼ੇ ਦੀ ਲਪੇਟ ਵਿੱਚ ਆ ਕੇ ਇਸ ਦੁਨੀਆ ਤੋਂ ਚਲੇ ਗਏ ਅਤੇ ਕਿਸੇ ਵੀ ਪੁੱਤਰ ਨੇ 30 ਸਾਲ ਦੀ ਉਮਰ ਪੂਰੀ ਨਹੀਂ ਕੀਤੀ। ਉਸ ਨੇ ਅਪੀਲ ਕੀਤੀ ਕਿ ਉਸ ਦੇ ਪੁੱਤਰ ਤਾਂ ਚਲੇ ਗਏ, ਪਰ ਕਿਸੇ ਹੋਰ ਮਾਂ ਦਾ ਪੁੱਤਰ ਨਸ਼ੇ ਕਾਰਨ ਨਾ ਮਰੇ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ...#RS1news_TV #breakingnews #punjab #bjppunjab #newsupdate