Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
मुख्यमंत्री
Congress
Modi
Delhi
Viral
मारपीट
Crime
Dm
Up
अमित_शाह
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर

ਵਿਧਾਇਕ ਫਾਜ਼ਿਲਕਾ ਨੇ 3 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਪਿੰਡ ਕਬੂਲਸ਼ਾਹ ਖੁੱਬਣ ਤੋ ਹਿੰਦੁਮਲਕੋਟ ਤੱਕ ਨਵੀਂ ਸੜਕ ਦੇ ਨਾਲ ਪਿੰਡ ਦੀ ਫਿਰਨੀ ਅਤੇ ਫਾਜ਼ਿਲਕਾ ਅਬੋਹਰ ਰੋਡ ਤੱਕ ਸੜਕ ਬਣਾਉਣ ਦਾ ਕਾਰਜ ਦਾ ਰੱਖਿਆ ਨੀਹ ਪੱਥਰ ਖੁਦ ਪਿੰਡ ਕਬੂਲਸਾਹ ਖੁੱਬਣ ਵਿਖੇ ਪਹੁੰਚ ਕੇ ਕੰਮ ਦੀ ਕਰਵਾਈ ਸ਼ੁਰੂਆਤ ਫਾਜ਼ਿਲਕਾ 14 ਅਗਸਤ (ਸੋਨੂੰ ਵਰਮਾ): ਫਾਜ਼ਿਲਕਾ ਦੇ ਵਿਧਾਇਕ ਸ੍ਰ. ਨਰਿੰਦਰਪਾਲ ਸਿੰਘ ਸਵਨਾ ਨੇ 3 ਕਰੋੜ 34 ਲੱਖ ਦੀ ਲਾਗਤ ਨਾਲ ਪਿੰਡ ਕਬੂਲਸ਼ਾਹ ਖੁੱਬਣ ਤੋ ਸਤੀਰ ਵਾਲਾ, ਹਿੰਦੁਮਲਕੋਟ ਤੱਕ ਨਵੀਂ ਸੜਕ, ਪਿੰਡ ਦੀ ਫਿਰਨੀ ਤੋਂ ਇਲਾਵਾ ਪਿੰਡ ਕਬੂਲਸ਼ਾਹ ਤੋ ਫਾਜ਼ਿਲਕਾ, ਅਬੋਹਰ ਰੋਡ ਤੱਕ ਸੜਕ ਬਣਾਉਣ ਦਾ ਨੀਹ ਪੱਥਰ ਰੱਖਕੇ ਕੰਮ ਦੀ ਸ਼ੁਰੂਆਤ ਕਰਾਈ ਗਈ । ਇਸ ਮੌਕੇ ਬੋਲਿਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਪਿੰਡ ਕਬੂਲਸ਼ਾਹ ਖੁੱਬਣ ਲੋਕਾਂ ਨੇ ਹਰ ਸਮੇਂ ਕਾਫੀ ਮਾਣ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਤੇ ਅਨੇਕਾਂ ਵਿਕਾਸ ਦੇ ਕੰਮ ਕਰਵਾਏ ਗਏ। ਇੱਥੋਂ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਪਿੰਡ ਕਬੂਲਸ਼ਾਹ ਖੁੱਬਣ ਤੋਂ ਹਿੰਦੁਮਲਕੋਟ ਸੜਕ ਨਵੀਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਇਸ ਦੇ ਨਾਲ ਹੀ ਪਿੰਡ ਦੀ ਫਿਰਨੀ ਬਣਾਉਣ ਲਈ ਵੀ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਇਸ ਦਾ ਵੀ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਤੋਂ ਲੈ ਕੇ ਅਬੋਹਰ ਫਾਜ਼ਿਲਕਾ ਰੋਡ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਕੰਮ ਆਉਣ ਵਾਲੇ ਢਾਈ ਤੋਂ ਤਿੰਨ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਅਨੇਕਾਂ ਹੀ ਵਿਕਾਸ ਦੇ ਕੰਮ ਹੋਏ ਹਨ ਤੇ ਅਨੇਕਾਂ ਚੱਲ ਰਹੇ ਹਨ। ਲੋਕਾਂ ਦੀ ਹਰ ਮੰਗ ਪੂਰੀ ਕੀਤੀ ਗਈ ਹੈ ਤੇ ਅੱਜ ਇਸ ਪਿੰਡ ਦੇ ਲੋਕਾਂ ਦੀ 40 ਸਰਕਾਰ ਦੀ ਪੁਰਾਣੀ ਮੰਗ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਕੀਤਾ ਹੈ । ਜਿਸ ਲਈ ਉਹ ਆਪਣੀ ਪਾਰਟੀ ਅਤੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਣ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਹਲਕੇ ਦੇ ਲੋਕ ਕਿਸੇ ਵੀ ਸਮੱਸਿਆ ਲਈ ਉਨ੍ਹਾਂ ਨੂੰ ਮਿਲ ਸਕਦੇ ਹਨ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਹਨ। ਸਾਡੀ ਪੰਜਾਬ ਸਰਕਾਰ ਵੱਲੋਂ ਸਾਰੇ ਵਿਕਾਸ ਦੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ।

Muktsar, Muktsar | Aug 14, 2026