ਪਟਿਆਲਾ: ਪਟਿਆਲਾ ਦੇ ਪਿੰਡਾਂ ਵਿੱਚ ਵੱਡੇ ਵਿਕਾਸ ਕਾਰਜ, 24 ਘੰਟੇ ਬਿਜਲੀ ਤੇ ਨਵੇਂ ਪਾਰਕਾਂ ਦੀ ਸੌਗਾਤ
ਪਟਿਆਲਾ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਘਮਰੌਦਾ ਤੇ ਮੰਡੌਰ ਵਿੱਚ ਸੀਵਰੇਜ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। 3.5 ਕਰੋੜ ਦੀ ਲਾਗਤ ਨਾਲ ਪਿੰਡਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਹੱਲ ਹੋਵੇਗੀ ਤੇ ਵਾਤਾਵਰਨ ਪਾਰਕ ਬਣਨਗੇ। ਨਾਲ ਹੀ ਹਿਆਣਾ ਕਲਾਂ ਵਿੱਚ 24 ਘੰਟੇ ਬਿਜਲੀ ਸਪਲਾਈ ਸ਼ੁਰੂ ਹੋ ਗਈ ਹੈ।