ਦੀਨਾਨਗਰ: ਮੁਗਰਾਲਾ ਬਾਈਪਾਸ ਨੇੜੇ ਟਰੱਕ ਅਤੇ ਸਕੂਟਰੀ ਦੀ ਟੱਕਰ, ਲੈਕਚਰਾਰ ਮਹਿਲਾ ਦੀ ਮੌਤ
ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਮੁਗਰਾਲਾ ਬਾਈਪਾਸ ਨੇੜੇ ਤੇਜ਼ ਰਫਤਾਰ ਟਰੱਕ ਨੇ ਸਕੂਟਰੀ ਸਵਾਰ ਲੈਕਚਰਾਰ ਮਹਿਲਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।