ਮੋਰਿੰਡਾ: ਅਮਰਾਲੀ ਪਿੰਡ ਵਿੱਚ ਨਵਾਂ ਜਿੰਮ ਅਤੇ ਝੂਲੇ ਸਥਾਪਿਤ, ਪੰਚਾਇਤ ਦਾ ਹੋਇਆ ਸਨਮਾਨ
ਪਿੰਡ ਅਮਰਾਲੀ ਦੀ ਗ੍ਰਾਮ ਪੰਚਾਇਤ ਵੱਲੋਂ ਬੱਚਿਆਂ ਲਈ ਝੂਲੇ ਅਤੇ ਪਿੰਡ ਵਾਸੀਆਂ ਦੀ ਸਿਹਤ ਲਈ ਜਿੰਮ ਲਗਾਇਆ ਗਿਆ ਹੈ। ਇਸ ਉਪਰਾਲੇ ਲਈ ਪਿੰਡ ਵਾਸੀਆਂ ਵੱਲੋਂ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਅਤੇ ਪੰਚਾਇਤ ਮੈਂਬਰਾਂ ਦਾ ਸਨਮਾਨ ਕੀਤਾ ਗਿਆ।