ਫਾਜ਼ਿਲਕਾ: ਸਰਕਾਰੀ ਹਸਪਤਾਲ ਵਿੱਚ ਹਾਰਟ ਅਟੈਕ ਦਾ 50 ਹਜ਼ਾਰ ਵਾਲਾ ਟੀਕਾ ਹੁਣ ਮੁਫ਼ਤ
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਹਾਰਟ ਅਟੈਕ ਦੇ ਮਰੀਜ਼ਾਂ ਲਈ 50 ਹਜ਼ਾਰ ਰੁਪਏ ਦਾ ਟੀਕਾ ਮੁਫ਼ਤ ਉਪਲਬਧ ਕਰਵਾਇਆ ਗਿਆ ਹੈ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਹਸਪਤਾਲ ਵਿੱਚ ਹੁਣ ਤੱਕ 100 ਤੋਂ ਵੱਧ ਮਰੀਜ਼ਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਮਕਸਦ ਮਰੀਜ਼ਾਂ ਨੂੰ ਆਰਥਿਕ ਰਾਹਤ ਅਤੇ ਸਮੇਂ ਸਿਰ ਇਲਾਜ ਦੇਣਾ ਹੈ।