ਦੀਨਾਨਗਰ: ਪਠਾਨਕੋਟ: 1 ਲੱਖ ਰੁਪਏ ਲਈ ਔਰਤ ਦਾ ਕਤਲ, ਲਾਸ਼ ਚੱਕੀ ਨਦੀ 'ਚ ਸੁੱਟੀ, 2 ਗ੍ਰਿਫਤਾਰ
ਪਠਾਨਕੋਟ ਵਿੱਚ 1 ਲੱਖ ਰੁਪਏ ਦੇ ਕਰਜ਼ੇ ਨੂੰ ਲੈ ਕੇ ਕਿਰਨ ਨਾਂ ਦੀ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਉਸਦੀ ਲਾਸ਼ ਹਿਮਾਚਲ ਪ੍ਰਦੇਸ਼ ਦੀ ਚੱਕੀ ਨਦੀ ਵਿੱਚ ਸੁੱਟ ਦਿੱਤੀ ਸੀ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਅਸ਼ਰਫ ਅਲੀ ਅਤੇ ਬਸ਼ੀਰ ਦੀਨ ਨਾਮ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।