ਤਰਨਤਾਰਨ: ਕਾਂਗਰਸ ਦਾ ਵੋਟ ਚੋਰੀ ਖਿਲਾਫ ਪ੍ਰਦਰਸ਼ਨ, ਭਾਜਪਾ ਦਾ ਪੁਤਲਾ ਫੂਕਿਆ
ਤਰਨਤਾਰਨ ਵਿੱਚ ਡੀਸੀ ਦਫ਼ਤਰ ਅੱਗੇ ਕਾਂਗਰਸ ਵੱਲੋਂ ਵੋਟ ਚੋਰੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਏ.ਆਈ.ਸੀ.ਸੀ. ਸਕੱਤਰ ਸੂਰਜ ਠਾਕੁਰ ਦੀ ਅਗਵਾਈ ਵਿੱਚ ਭਾਜਪਾ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ।