ਪਠਾਨਕੋਟ: ਚੋਣ ਸੂਚੀ ਦੀ ਸਮੀਖਿਆ, 3,246 ਨਵੇਂ ਨੌਜਵਾਨ ਵੋਟਰ ਸ਼ਾਮਲ
ਪਠਾਨਕੋਟ ਵਿੱਚ ਰੋਲ ਅਬਜ਼ਰਵਰ ਅਜੀਤ ਬਾਲਾਜੀ ਜੋਸ਼ੀ ਨੇ ਚੋਣ ਸੂਚੀਆਂ ਦੇ ਕੰਮ ਦੀ ਸਮੀਖਿਆ ਕੀਤੀ। ਜ਼ਿਲ੍ਹੇ ਵਿੱਚ 3,246 ਨਵੇਂ ਨੌਜਵਾਨ ਵੋਟਰ ਸ਼ਾਮਲ ਹੋਏ ਹਨ। ਮੀਟਿੰਗ ਵਿੱਚ ਵੋਟਰ ਸੂਚੀਆਂ ਦੀ ਸ਼ੁੱਧਤਾ, ਡੁਪਲੀਕੇਟ ਇੰਦਰਾਜਾਂ ਦੀ ਰੋਕਥਾਮ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਲੈ ਕੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।