ਫਾਜ਼ਿਲਕਾ: ਆਲਮ ਸ਼ਾਹ ਰੋਡ 'ਤੇ ਕੂੜਾ ਸੁੱਟਣ ਵਾਲਿਆਂ 'ਤੇ ਨਗਰ ਕੌਂਸਲ ਦੀ ਸਖ਼ਤੀ
ਫਾਜ਼ਿਲਕਾ ਦੇ ਆਲਮ ਸ਼ਾਹ ਰੋਡ 'ਤੇ ਕੂੜਾ ਸੁੱਟਣ ਵਾਲਿਆਂ ਨੂੰ ਨਗਰ ਕੌਂਸਲ ਨੇ ਮੌਕੇ 'ਤੇ ਕਾਬੂ ਕੀਤਾ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਜਨਤਕ ਥਾਵਾਂ 'ਤੇ ਕੂੜਾ ਸੁੱਟਿਆ ਗਿਆ ਤਾਂ ਚਲਾਨ ਕੱਟੇ ਜਾਣਗੇ। ਸ਼ਹਿਰ ਵਾਸੀਆਂ ਨੂੰ ਨਿਰਧਾਰਤ ਥਾਵਾਂ 'ਤੇ ਹੀ ਕੂੜਾ ਪਾਉਣ ਦੀ ਅਪੀਲ ਕੀਤੀ ਗਈ ਹੈ।