ਰਾਮਪੁਰਾ ਫੂਲ: ਰਾਣਾ ਰਣਬੀਰ ਦਾ ਨਾਟਕ 'ਬੰਦੇ ਬਣੋ ਬੰਦੇ' ਅੱਜ ਰਾਮਪੁਰਾ ਫੁੱਲ ਵਿਖੇ ਹੋਵੇਗਾ ਪੇਸ਼
ਪ੍ਰਸਿੱਧ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਦਾ ਨਾਟਕ 'ਬੰਦੇ ਬਣੋ ਬੰਦੇ' ਅੱਜ ਰਾਮਪੁਰਾ ਫੁੱਲ ਦੇ ਫਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਖੇਡਿਆ ਜਾਵੇਗਾ। ਗਰੁੱਪ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਾਟਕ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵੀ ਕਾਫੀ ਪ੍ਰਸਿੱਧ ਹੈ।