ਸਮਰਾਲਾ: ਲੇਬਰ ਚੌਂਕ 'ਚ ਮਨਾਇਆ ਗਿਆ ਭਗਤ ਸਿੰਘ ਦਾ ਜਨਮ ਦਿਨ, ਮਹਿੰਗਾਈ ਤੇ ਵੋਟਾਂ ਦੇ ਮੁੱਦੇ 'ਤੇ ਚਰਚਾ
ਸਮਰਾਲਾ ਦੇ ਲੇਬਰ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ ਗਿਆ। ਕਾਮਰੇਡ ਭਜਨ ਸਿੰਘ ਦੀ ਅਗਵਾਈ 'ਚ ਮਜ਼ਦੂਰਾਂ ਨੇ ਵੋਟਾਂ ਕੱਟਣ ਦੇ ਮਾਮਲੇ ਅਤੇ ਵਧਦੀ ਮਹਿੰਗਾਈ ਖਿਲਾਫ ਆਵਾਜ਼ ਬੁਲੰਦ ਕੀਤੀ। 2 ਅਕਤੂਬਰ ਤੱਕ ਸੀ. ਪੀ. ਆਈ. ਅਤੇ ਸੀ. ਪੀ. ਐਮ. ਵੱਲੋਂ ਧਰਨੇ ਦਿੱਤੇ ਜਾਣਗੇ।