ਬਲਾਚੌਰ: ਪੋਜੇਵਾਲ ਕਾਲਜ ਵਿਖੇ ਵਿੱਦਿਅਕ ਤੇ ਨੈਤਿਕ ਸੈਮੀਨਾਰ ਦਾ ਆਯੋਜਨ
ਪੋਜੇਵਾਲ ਦੇ ਸਰਕਾਰੀ ਕਾਲਜ ਵਿੱਚ ਵਿਦਿਆਰਥੀਆਂ ਲਈ ਵਿੱਦਿਅਕ ਤੇ ਨੈਤਿਕ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਮੋਬਾਈਲ ਦੇ ਸਹੀ ਉਪਯੋਗ, ਨੈਤਿਕ ਕਦਰਾਂ-ਕੀਮਤਾਂ ਅਤੇ ਚੰਗੇ ਚਰਿੱਤਰ ਬਾਰੇ ਜਾਣਕਾਰੀ ਦਿੱਤੀ ਗਈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।