ਮੁਕੇਰੀਆਂ: ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਨੀਰਜ ਕੁਮਾਰ ਦਾ ਪਿੰਡ ਵਿੱਚ ਸ਼ਾਨਦਾਰ ਸਵਾਗਤ
ਕੰਡੀ ਦੇ ਪਿੰਡ ਬਹਮਾਵਾ ਦੇ ਨੀਰਜ ਕੁਮਾਰ ਨੇ ਏਸ਼ੀਅਨ ਖੇਡਾਂ ਵਿੱਚ 50 ਮੀਟਰ ਰਾਈਫਲ ਸ਼ੂਟਿੰਗ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਪਿੰਡ ਪਹੁੰਚਣ 'ਤੇ ਨੀਰਜ ਦਾ ਭਰਵਾਂ ਸਵਾਗਤ ਕੀਤਾ ਗਿਆ। ਨੀਰਜ ਹੁਣ ਓਲੰਪਿਕ ਵਿੱਚ ਦੇਸ਼ ਲਈ ਮੈਡਲ ਜਿੱਤਣ ਦਾ ਸੁਪਨਾ ਰੱਖਦਾ ਹੈ।