ਸਮਰਾਲਾ: ਮਾਛੀਵਾੜਾ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ: ਕਵੀਆਂ ਤੇ ਸ਼ਾਇਰਾਂ ਨੇ ਰੰਗ ਬੰਨ੍ਹਿਆ
ਮਾਛੀਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ ਹੋਈ। ਇਸ ਦੌਰਾਨ ਜਿੱਥੇ ਸ਼ਾਇਰ ਟੀ ਲੋਚਨ ਅਤੇ ਅਵਤਾਰ ਸਿੰਘ ਉਟਾਲਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਇਸ ਮੌਕੇ ਸਾਹਿਤਕ ਚਰਚਾ ਵੀ ਕੀਤੀ ਗਈ।