ਤਰਨਤਾਰਨ: ਤਰਨ ਤਾਰਨ: ਗੈਸ ਏਜੰਸੀ ਦੇ ਗੋਦਾਮ 'ਚ ਵੱਡੀ ਚੋਰੀ, 15 ਸਿਲੰਡਰ ਤੇ ਟਰੱਕ ਲੈ ਕੇ ਫਰਾਰ
ਤਰਨ ਤਾਰਨ 'ਚ ਇੰਡੀਅਨ ਗੈਸ ਏਜੰਸੀ ਦੇ ਗੋਦਾਮ 'ਚ ਚੋਰਾਂ ਨੇ ਹੱਲਾ ਬੋਲਦਿਆਂ 15 ਸਿਲੰਡਰ, ਇੱਕ ਛੋਟਾ ਹਾਥੀ ਟਰੱਕ, ਡੀਵੀਆਰ ਅਤੇ ਬੈਟਰੀਆਂ ਚੋਰੀ ਕਰ ਲਈਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।