ਪਠਾਨਕੋਟ: ਸਰਕਾਰੀ ਸਕੂਲ ਵਿੱਚ ਚੋਰੀ ਅਤੇ ਭੰਨ-ਤੋੜ, ਸੀਸੀਟੀਵੀ ਕੈਮਰੇ ਕੀਤੇ ਖਰਾਬ
ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਅਤੇ ਭੰਨ-ਤੋੜ ਕੀਤੀ ਗਈ। ਦੋਸ਼ੀਆਂ ਨੇ ਸੀਸੀਟੀਵੀ ਕੈਮਰੇ, ਵਾਟਰ ਕੂਲਰ ਅਤੇ ਬਿਜਲੀ ਦੀ ਵਾਇਰਿੰਗ ਨੂੰ ਨੁਕਸਾਨ ਪਹੁੰਚਾਇਆ। ਸਕੂਲ ਪ੍ਰਸ਼ਾਸਨ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ।