ਦੀਨਾਨਗਰ: ਗੁਰਦਾਸਪੁਰ: ਹਰਦੋਸ਼ਣੀਆਂ ਬਾਈਪਾਸ 'ਤੇ ਹਾਦਸੇ ਰੋਕਣ ਲਈ ਬਣੇਗਾ ਨਵਾਂ ਚੌਂਕ
ਗੁਰਦਾਸਪੁਰ ਦੇ ਹਰਦੋਸ਼ਣੀਆਂ ਬਾਈਪਾਸ 'ਤੇ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਉੱਥੇ ਨਵਾਂ ਚੌਂਕ ਬਣਾਉਣ ਦਾ ਫੈਸਲਾ ਕੀਤਾ ਹੈ। ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਇਸ ਮੁੱਦੇ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ।