ਪਟਿਆਲਾ: ਪਟਿਆਲਾ 'ਚ ਗੂੰਜਿਆ 'ਜਿਸ ਲਾਹੌਰ ਨਹੀਂ ਵੇਖਿਆ ਓ ਜੰਮਿਆ ਨਹੀਂ', ਨਿਰਮਲ ਰਿਸ਼ੀ ਨੇ ਲਾਇਆ ਰੰਗ
ਪਟਿਆਲਾ 'ਚ ਹਰਪਾਲ ਟਿਵਾਣਾ ਦੀ ਵਿਰਾਸਤ ਹੇਠ ਨਾਟਕ 'ਜਿਸ ਲਾਹੌਰ ਨਹੀਂ ਵੇਖਿਆ ਓ ਜੰਮਿਆ ਨਹੀਂ' ਦਾ ਮੰਚਨ ਹੋਇਆ। ਪਦਮਸ਼੍ਰੀ ਨਿਰਮਲ ਰਿਸ਼ੀ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ। ਨਾਟਕ ਵਿੱਚ ਟਿਵਾਣਾ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਵੀ ਅਦਾਕਾਰੀ ਕੀਤੀ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ।