ਦੀਨਾਨਗਰ: ਦੌਰਾਂਗਲਾ ਵਿੱਚ ਚੋਰੀਆਂ ਦਾ ਕਹਿਰ, ਕੰਬਾਈਨ ਅਤੇ ਟਰੈਕਟਰਾਂ 'ਚੋਂ 4 ਬੈਟਰੀਆਂ ਚੋਰੀ
ਦੌਰਾਂਗਲਾ ਦੇ ਪਿੰਡ ਦਬੂੜੀ ਵਿੱਚ ਚੋਰਾਂ ਨੇ ਇੱਕ ਕੰਬਾਈਨ ਅਤੇ ਦੋ ਟਰੈਕਟਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 4 ਬੈਟਰੀਆਂ ਚੋਰੀ ਕਰ ਲਈਆਂ ਹਨ। ਪਿਛਲੇ 10-15 ਦਿਨਾਂ ਤੋਂ ਇਲਾਕੇ ਵਿੱਚ ਲਗਾਤਾਰ ਬੈਟਰੀ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ।