ਪਠਾਨਕੋਟ: ਬਜ਼ੁਰਗਾਂ ਲਈ ਖਾਸ ਕੈਂਪ, ਜਾਣੋ ਆਪਣੇ ਕਾਨੂੰਨੀ ਹੱਕ
ਪਠਾਨਕੋਟ ਦੇ ਆਦਰਸ਼ ਬ੍ਰਿਧ ਆਸ਼ਰਮ ਵਿੱਚ ਸੀਨੀਅਰ ਸਿਟੀਜਨ ਡੇਅ ਮਨਾਇਆ ਗਿਆ। ਇਸ ਮੌਕੇ ਮੈਡੀਕਲ ਕੈਂਪ ਲਗਾ ਕੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ। ਸੀਜੇਐਮ ਪ੍ਰਭਜੋਤ ਕੌਰ ਨੇ ਦੱਸਿਆ ਕਿ ਬਜ਼ੁਰਗ ਬੱਚਿਆਂ ਤੋਂ ਖਰਚਾ ਅਤੇ ਆਪਣੀ ਜਾਇਦਾਦ ਵਾਪਸ ਲੈਣ ਲਈ ਕਾਨੂੰਨੀ ਸਹਾਇਤਾ ਲੈ ਸਕਦੇ ਹਨ।