ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕਰਨ ਲਈ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ।
ਰੂਪਨਗਰ 29 ਸਤੰਬਰ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿਖੇ ਖਾਲੀ ਪਈਆਂ ਚਾਰ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਇੱਕ ਵਫਦ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਰੀਤੂ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਤਰਕ ਸੰਗਤ ਨੀਤੀ ਤਹਿਤ ਸਕੂਲ ਵਿੱਚ ਅਧਿਆਪਕਾਂ ਦੀ ਅਸਾਮੀਆਂ ਜਲਦੀ ਭਰੀਆਂ ਜਾਣ ਤਾਂ ਜੋ ਬੱਚਿਆਂ ਨੂੰ ਹਰ ਵਿਸ਼ੇ ਦੀ ਮਿਆਰੀ ਤਾਲੀਮ ਮਿਲ ਸਕੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਦਵਾਇਆ ਗਿਆ ਕਿ ਜਲਦ ਹੀ ਸਕੂਲ ਵਿੱਚ ਅਧਿਆਪਕ ਪੂਰੇ ਕਰ ਦਿੱਤੇ ਜਾਣਗੇ। ਵਫ਼ਦ ਵਿੱਚ ਸਰਪੰਚ ਪਵਨ ਕੁਮਾਰ, ਤਰਕਸ਼ੀਲ ਆਗੂ ਹਰਨੇਕ ਸਿੰਘ, ਪੰਚ ਪੂਨਮ ਕੁਮਾਰੀ, ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਪ੍ਰਭਾ, ਸਤੀਸ਼ ਕੁਮਾਰ, ਮਾਸਟਰ ਦਲੀਪ ਸਿੰਘ ਘਨੌਲਾ ਆਦਿ ਸ਼ਾਮਿਲ ਸਨ।